typing practicetypingstest.com

A calmer way to type faster

Punjabi PSSSB Practice 54

0 tests this session
typingstest.com
30seconds
0 wpm 100% acc 0 errors
tab + enter restart esc reset
left hand A Q Z S W X D E C F G R T V B space
next keyA
shiftenter
right hand H J Y U N M K I , L O . P ; / space
Hard practice

About this typing paragraph

ਭਗਤੀ ਆੰਦੋਲਨ ਭਾਰਤ ਦੇ ਸਮਾਜਿਕ ਅਤੇ ਧਾਰਮਿਕ ਇਤਿਹਾਸ ਵਿੱਚ ਇੱਕ ਐਸਾ ਦੌਰ ਸੀ ਜਿਸ ਨੇ ਲੋਕਾਂ ਦੇ ਵਿਚਾਰਾਂ, ਜੀਵਨ ਸ਼ੈਲੀ ਅਤੇ ਰੱਬ ਨਾਲ਼ ਦੇ ਸਬੰਧ ਨੂੰ ਨਵੀਂ ਦਿਸ਼ਾ ਦਿੱਤੀ। ਇਸ ਆੰਦੋਲਨ ਨੇ ਮਨੁੱਖ ਦੇ ਮਨ ਵਿੱਚ ਪਿਆਰ, ਦਇਆ, ਸਮਾਨਤਾ ਅਤੇ ਨਿਰਮਲ ਭਾਵਨਾਵਾਂ ਨੂੰ ਜਗਾਇਆ। ਇਸਦਾ ਮੁੱਖ ਉਦੇਸ਼ ਸੀ ਕਿ ਮਨੁੱਖ ਰੱਬ ਨਾਲ਼ ਸਿੱਧਾ ਸੰਬੰਧ ਸਥਾਪਿਤ ਕਰੇ, ਬਿਨਾਂ ਕਿਸੇ ਧਾਰਮਿਕ ਢਾਂਚੇ ਜਾਂ ਪੰਡਿਤਾਂ ਦੀ ਮਧਸਥਤਾ ਤੋਂ। ਭਗਤੀ ਆੰਦੋਲਨ ਨੇ ਇਹ ਸਿੱਖਿਆ ਦਿੱਤੀ ਕਿ ਰੱਬ ਕਿਸੇ ਇੱਕ ਮੰਦਰ ਜਾਂ ਮਸਜਿਦ ਤੱਕ ਸੀਮਿਤ ਨਹੀਂ, ਸਗੋਂ ਹਰ ਜੀਵ ਦੇ ਅੰਦਰ ਵੱਸਦਾ ਹੈ ਅਤੇ ਉਸ ਤੱਕ ਪਹੁੰਚਣ ਦਾ ਸਿਰਫ਼ ਇੱਕ ਹੀ ਮਾਰਗ ਹੈ - ਸੱਚੀ ਭਗਤੀ ਤੇ ਪਿਆਰ। ਇਸ ਆੰਦੋਲਨ ਦੇ ਸੰਦੇਸ਼ਕਾਂ ਨੇ ਲੋਕਾਂ ਦੀ ਭਾਸ਼ਾ ਵਿੱਚ ਕਵਿਤਾ, ਕੀਰਤਨ ਅਤੇ ਭਜਨਾਂ ਰਾਹੀਂ ਆਤਮਿਕ ਗਿਆਨ ਪਹੁੰਚਾਇਆ। ਉਨ੍ਹਾਂ ਨੇ ਸੰਸਕ੍ਰਿਤ ਜਿਵੇਂ ਉੱਚ ਵਰਗ ਦੀ ਭਾਸ਼ਾ ਦੀ ਥਾਂ ਲੋਕ ਭਾਸ਼ਾਵਾਂ ਜਿਵੇਂ ਹਿੰਦੀ, ਪੰਜਾਬੀ, ਬੰਗਾਲੀ, ਮਰਾਠੀ ਅਤੇ ਤਾਮਿਲ ਆਦਿ ਦੀ ਵਰਤੋਂ ਕੀਤੀ ਤਾਂ ਜੋ ਹਰ ਵਰਗ ਦਾ ਵਿਅਕਤੀ ਰੱਬ ਦੇ ਸੱਚੇ ਸੰਦੇਸ਼ ਨੂੰ ਸਮਝ ਸਕੇ। ਮੀਰਾ ਬਾਈ ਦੀ ਭਗਤੀ ਰੱਬ ਪ੍ਰਤੀ ਅਟੁੱਟ ਪਿਆਰ ਦਾ ਪ੍ਰਤੀਕ ਸੀ, ਜਦਕਿ ਤੁਲਸੀਦਾਸ ਨੇ ਰਾਮਚਰਿਤਮਾਨਸ ਰਾਹੀਂ ਲੋਕਾਂ ਵਿੱਚ ਨੈਤਿਕਤਾ ਅਤੇ ਧਾਰਮਿਕ ਮੁੱਲਾਂ ਦੀ ਸਥਾਪਨਾ ਕੀਤੀ। ਰਾਮਾਨੁਜ, ਨਾਮਦੇਵ, ਕਬੀਰ ਅਤੇ ਰੈਦਾਸ ਵਰਗੇ ਸਾਧਕਾਂ ਨੇ ਜਾਤੀ ਪ੍ਰਥਾ, ਅੰਧਵਿਸ਼ਵਾਸ ਅਤੇ ਅਸਮਾਨਤਾ ਦਾ ਵਿਰੋਧ ਕਰਕੇ ਸਮਾਜ ਵਿੱਚ ਸਮਾਨਤਾ ਅਤੇ ਏਕਤਾ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਇਸ ਆੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਸਿੱਖ ਧਰਮ ਰਾਹੀਂ ਮਨੁੱਖਤਾ, ਸੱਚਾਈ ਅਤੇ ਕਿਰਤ ਦੀ ਮਹੱਤਤਾ ਬਿਆਨ ਕੀਤੀ। ਉਨ੍ਹਾਂ ਨੇ "ਇਕ ਓਅੰਕਾਰ" ਦਾ ਸੰਦੇਸ਼ ਦੇ ਕੇ ਸਭ ਧਰਮਾਂ ਵਿੱਚ ਏਕਤਾ ਦੀ ਸਥਾਪਨਾ ਕੀਤੀ। ਭਗਤੀ ਆੰਦੋਲਨ ਨੇ ਇਹ ਵੀ ਦਰਸਾਇਆ ਕਿ ਧਰਮ ਸਿਰਫ਼ ਰਸਮਾਂ ਦਾ ਨਾਮ ਨਹੀਂ, ਸਗੋਂ ਜੀਵਨ ਜਿਊਣ ਦਾ ਇੱਕ ਆਦਰਸ਼ ਮਾਰਗ ਹੈ। ਇਸ ਆੰਦੋਲਨ ਦੇ ਪ੍ਰਭਾਵ ਨਾਲ ਸੰਗੀਤ ਅਤੇ ਕਲਾ ਦੇ ਖੇਤਰ ਵਿੱਚ ਵੀ ਕਾਫ਼ੀ ਵਿਕਾਸ ਹੋਇਆ। ਕੀਰਤਨ, ਭਜਨ ਅਤੇ ਸੰਗੀਤਕ ਰਚਨਾਵਾਂ ਨੇ ਲੋਕਾਂ ਦੇ ਦਿਲਾਂ ਵਿੱਚ ਆਤਮਿਕਤਾ ਨੂੰ ਜਗਾਇਆ। ਇਸੇ ਨਾਲ਼ ਭਗਤੀ ਸਾਹਿਤ ਦਾ ਜਨਮ ਹੋਇਆ ਜਿਸ ਨੇ ਭਾਰਤ ਦੀ ਸਾਂਸਕ੍ਰਿਤਿਕ ਵਿਰਾਸਤ ਨੂੰ ਨਵਾਂ ਰੂਪ ਦਿੱਤਾ। ਭਗਤੀ ਆੰਦੋਲਨ ਨੇ ਲੋਕਾਂ ਨੂੰ ਇਹ ਸਿੱਖਿਆ ਦਿੱਤੀ ਕਿ ਸੱਚੀ ਭਗਤੀ ਕਿਸੇ ਮੂਰਤੀ ਜਾਂ ਰਸਮਾਂ ਵਿੱਚ ਨਹੀਂ, ਸਗੋਂ ਨਿਰਮਲ ਮਨ ਅਤੇ ਸੱਚੇ ਕਰਮਾਂ ਵਿੱਚ ਹੈ। ਇਸ ਆੰਦੋਲਨ ਦੀ ਲਹਿਰ ਨੇ ਧਾਰਮਿਕ ਸਹਿਣਸ਼ੀਲਤਾ, ਭਾਈਚਾਰੇ ਅਤੇ ਮਨੁੱਖਤਾ ਦੀ ਸਥਾਪਨਾ ਕੀਤੀ ਜੋ ਅੱਜ ਵੀ ਭਾਰਤੀ ਸਮਾਜ ਦਾ ਅਟੁੱਟ ਹਿੱਸਾ ਹੈ। ਇਸ ਤਰ੍ਹਾਂ, ਭਗਤੀ ਆੰਦੋਲਨ ਨੇ ਭਾਰਤ ਨੂੰ ਨਾ ਸਿਰਫ਼ ਆਤਮਿਕ ਤੌਰ 'ਤੇ ਜਾਗਰੂਕ ਕੀਤਾ, ਸਗੋਂ ਇੱਕ ਨਵੀਂ ਸਮਾਜਿਕ ਅਤੇ ਸਾਂਸਕ੍ਰਿਤਿਕ ਦਿਸ਼ਾ ਵੀ ਦਿੱਤੀ ਜੋ ਅੱਜ ਤੱਕ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ।

Browse all typing paragraphs →
01

Practice without noise

A clean workspace keeps the text, caret and feedback in one visual flow during every WPM test.

02

Shape every session

Switch between timed typing speed tests, word goals and curated passages. Add punctuation or numbers when ready.

03

Learn from the finish

Review speed, accuracy, consistency and your pace across the full test so the next session has a clear focus.