Practice without noise
A clean workspace keeps the text, caret and feedback in one visual flow during every WPM test.
A calmer way to type faster
ਖਪਤਕਾਰੀ ਸੱਭਿਆਚਾਰ ਅਤੇ ਵਿਸ਼ਵੀਕਰਨ ਦੇ ਪ੍ਰਭਾਵ ਨੇ ਸਾਨੂੰ ਪੱਛਮ ਦੀ ਨਕਲ ਨੂੰ ਮੌਲਿਕਤਾ ਮੰਨਣ ਲਈ ਮਜਬੂਰ ਕੀਤਾ। ਅੰਗਰੇਜ਼ੀ ਪੜ੍ਹਨ-ਲਿਖਣ, ਕੰਪਿਊਟਰ ਚਲਾਉਣ, ਅਤੇ ਪੱਛਮੀ ਵਿਦਵਤਾ ਦੇ ਆਡੰਬਰੀ ਪ੍ਰਦਰਸ਼ਨ ਨੂੰ ਅਸੀਂ ਵੱਡੀ ਪ੍ਰਾਪਤੀ ਸਮਝ ਲਿਆ ਹੈ। ਅਸੀਂ ਭੁੱਲ ਗਏ ਹਾਂ ਕਿ ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਤ-ਭਾਸ਼ਾ ਵਿੱਚ ਨਹੀਂ ਦਿੰਦੀਆਂ, ਉਹ ਰਾਜਸੀ ਤੌਰ 'ਤੇ ਭਾਵੇਂ ਆਜ਼ਾਦ ਹੋਣ, ਪਰ ਬੌਧਿਕ ਅਤੇ ਆਤਮਿਕ ਪੱਧਰ 'ਤੇ ਸੁਤੰਤਰ ਨਹੀਂ ਹੋ ਸਕਦੀਆਂ। ਸਾਮਰਾਜਵਾਦ ਨੇ ਸਾਨੂੰ ਸਿਖਾਇਆ ਕਿ ਅੰਗਰੇਜ਼ੀ ਨਾ ਸਿੱਖਣ ਨਾਲ ਅਸੀਂ ਵਿਦਿਆ ਦੀ ਵਪਾਰਕ ਮੰਡੀ ਵਿੱਚ ਪਛੜ ਜਾਵਾਂਗੇ। ਇਸ ਦਾ ਪ੍ਰਭਾਵ ਪੰਜਾਬ ਵਿੱਚ ਸਾਫ਼ ਦਿਸਦਾ ਹੈ। ਬੱਚਿਆਂ ਨੂੰ ਪੰਜਾਬੀ ਵਿੱਚ ਚੀਜ਼ਾਂ ਦੇ ਨਾਂ ਪਤਾ ਨਹੀਂ, ਪਰ ਅੰਗਰੇਜ਼ੀ ਵਿੱਚ ਜਾਣਦੇ ਹਨ। ਅੰਗਰੇਜ਼ੀ ਬੋਲਣ ਦਾ ਰਿਵਾਜ ਦਫ਼ਤਰਾਂ, ਕਾਲਜਾਂ, ਅਤੇ ਯੂਨੀਵਰਸਿਟੀਆਂ ਦੇ ਸੈਮੀਨਾਰਾਂ ਵਿੱਚ ਵਧ ਗਿਆ। ਅੰਗਰੇਜ਼ੀ ਬੋਲਣ ਵਾਲੇ ਨੂੰ ਅਸੀਂ ਜ਼ਿਆਦਾ ਬੁੱਧੀਜੀਵੀ ਸਮਝਦੇ ਹਾਂ, ਜੋ ਸਾਡੀ ਗੁਲਾਮ ਮਾਨਸਿਕਤਾ ਨੂੰ ਦਰਸਾਉਂਦਾ ਹੈ। ਆਪਣੀ ਮੂਲ ਪਛਾਣ ਨਾਲ ਜੁੜਨ ਦੀ ਥਾਂ, ਅਸੀਂ ਬਾਹਰੀ ਦਬਾਅ ਹੇਠ ਆਪਣੀਆਂ ਜੜ੍ਹਾਂ ਨੂੰ ਖੋਰ ਰਹੇ ਹਾਂ। ਵਿਸ਼ਵੀਕਰਨ ਦੇ ਆਰਥਿਕ, ਰਾਜਨੀਤਕ, ਅਤੇ ਭਾਸ਼ਾਈ ਦਬਾਅ ਨੇ ਸ਼ਹਿਰੀ ਮੱਧਵਰਗ ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਅੰਗਰੇਜ਼ੀ ਵੱਲ ਧੱਕ ਦਿੱਤਾ। ਅਸੀਂ ਪਛੜਨ ਦੇ ਡਰ ਨਾਲ ਪੰਜਾਬੀ ਨੂੰ ਛੱਡ ਰਹੇ ਹਾਂ। ਸੰਸਾਰ ਵਿੱਚ ਰੂਸ, ਜਪਾਨ, ਜਰਮਨੀ, ਫਰਾਂਸ, ਅਤੇ ਚੀਨ ਵਰਗੇ ਵਿਕਸਤ ਦੇਸ਼ ਆਪਣੀ ਮਾਤ-ਭਾਸ਼ਾ ਵਿੱਚ ਮੁੱਢਲੀ ਅਤੇ ਉਚੇਰੀ ਸਿੱਖਿਆ ਦਿੰਦੇ ਹਨ। ਪਰ ਸਾਡੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸ ਅਤੇ ਫਾਰਮ ਅੰਗਰੇਜ਼ੀ ਵਿੱਚ ਹਨ। ਦਫ਼ਤਰਾਂ ਵਿੱਚ ਨੌਕਰੀ ਦੇ ਕਾਗਜ਼ਾਤ ਵੀ ਅੰਗਰੇਜ਼ੀ ਵਿੱਚ ਮਿਲਦੇ ਹਨ, ਜੋ ਘੱਟ ਪੜ੍ਹੇ-ਲਿਖੇ ਲੋਕਾਂ ਲਈ ਸਮਝਣਾ ਮੁਸ਼ਕਲ ਹੈ। ਅੰਗਰੇਜ਼ੀ ਨਾਲ ਨਫ਼ਰਤ ਦੀ ਲੋੜ ਨਹੀਂ, ਕਿਉਂਕਿ ਹਰ ਭਾਸ਼ਾ ਦੀ ਆਪਣੀ ਮਹੱਤਤਾ ਹੈ। ਪਰ ਸਾਡਾ ਸੁਆਲ ਇਹ ਹੈ ਕਿ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਾ ਭੁੱਲ ਜਾਈਏ। ਪੰਜਾਬੀ ਦਿਵਸ ਮਨਾਉਣ ਜਾਂ ਐਕਟ ਬਣਾਉਣ ਨਾਲ ਕੁਝ ਨਹੀਂ ਹੋਵੇਗਾ, ਜਦੋਂ ਤੱਕ ਅਸੀਂ ਪੰਜਾਬੀ ਭਾਸ਼ਾ ਦੀ ਖਸਤਾ ਹਾਲਤ ਅਤੇ ਇਸ ਦੇ ਰਾਹ ਦੀਆਂ ਰੁਕਾਵਟਾਂ ਨੂੰ ਗੰਭੀਰਤਾ ਨਾਲ ਨਾ ਸਮਝੀਏ। ਪੰਜਾਬੀ ਨੂੰ ਜਿਉਂਦਾ ਰੱਖਣ ਲਈ ਸਾਨੂੰ ਇਸ ਦੀ ਵਰਤੋਂ, ਸਿੱਖਿਆ, ਅਤੇ ਸਾਹਿਤ ਵਿੱਚ ਵਾਧਾ ਕਰਨ ਦੀ ਲੋੜ ਹੈ।
Browse all typing paragraphs →A clean workspace keeps the text, caret and feedback in one visual flow during every WPM test.
Switch between timed typing speed tests, word goals and curated passages. Add punctuation or numbers when ready.
Review speed, accuracy, consistency and your pace across the full test so the next session has a clear focus.