typing practicetypingstest.com

A calmer way to type faster

Punjabi PSSSB Practice 12

0 tests this session
typingstest.com
30seconds
0 wpm 100% acc 0 errors
tab + enter restart esc reset
left hand A Q Z S W X D E C F G R T V B space
next keyA
shiftenter
right hand H J Y U N M K I , L O . P ; / space
Medium practice

About this typing paragraph

ਭਾਸ਼ਾ ਉਹ ਸ਼ਕਤੀਸ਼ਾਲੀ ਮਾਧਿਅਮ ਹੈ, ਜੋ ਕਿਸੇ ਕੌਮ ਦੇ ਲੋਕਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ-ਪ੍ਰਦਾਨ ਕਰਦੀ ਹੈ। ਇਹ ਮਨੁੱਖੀ ਜੀਵਨ ਦਾ ਅਹਿਮ ਅੰਗ ਅਤੇ ਸਮਾਜਿਕ ਵਿਰਸਾ ਹੈ। ਮਨੁੱਖ ਆਪਣੇ ਸਮਾਜਿਕ ਵਾਤਾਵਰਣ ਤੋਂ ਭਾਸ਼ਾ ਸਿੱਖਦਾ ਹੈ। ਭਾਸ਼ਾ ਸਦਕਾ ਹੀ ਅਸੀਂ ਮਨੁੱਖ ਹਾਂ ਅਤੇ ਇੱਕ-ਦੂਜੇ ਨੂੰ ਸਮਝ ਸਕਦੇ ਹਾਂ। ਇਹ ਸਮਾਜ ਦੇ ਵਰਤਾਰਿਆਂ ਨੂੰ ਪਕੜਨ ਅਤੇ ਪ੍ਰਗਟ ਕਰਨ ਦਾ ਸਾਧਨ ਹੈ। ਹਰ ਭਾਸ਼ਾ ਦੀ ਧੁਨੀ ਉਸ ਦੀ ਸੰਸਕ੍ਰਿਤੀ, ਸਮਾਜ ਅਤੇ ਇਤਿਹਾਸ ਅਨੁਸਾਰ ਘੜੀ ਜਾਂਦੀ ਹੈ। ਭਾਸ਼ਾ ਰਾਹੀਂ ਮਨੁੱਖ ਆਪਣੀਆਂ ਭਾਵਨਾਵਾਂ ਨੂੰ ਸਾਹਿਤ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਪੰਜਾਬੀ ਭਾਸ਼ਾ ਪੰਜਾਬੀਆਂ ਦੀ ਪਛਾਣ ਹੈ। ਸਾਡੀ ਹੋਂਦ ਅਤੇ ਵਿਲੱਖਣਤਾ ਇਸ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੀ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ, ਜਿਸ ਨੂੰ ਅਸੀਂ ਮਾਂ ਦੀ ਗੋਦ ਵਿੱਚ ਸਿੱਖਦੇ ਹਾਂ। ਇਸ ਦਾ ਨਾਤਾ ਜਨਮ ਤੋਂ ਮਰਨ ਤੱਕ ਜੁੜਿਆ ਰਹਿੰਦਾ ਹੈ। ਪੰਜਾਬੀ ਭਾਸ਼ਾ ਨੇ ਕਈ ਪੜਾਵਾਂ ਵਿੱਚੋਂ ਲੰਘ ਕੇ ਨਵਾਂ ਰੂਪ ਧਾਰਿਆ। ਨਾਥ ਜੋਗੀਆਂ ਨੇ ਇਸ ਵਿੱਚ ਆਪਣੀ ਬਾਣੀ ਲਿਖੀ। ਬਾਬਾ ਫ਼ਰੀਦ ਨੇ ਮਿੱਠੇ ਸਲੋਕਾਂ ਨਾਲ ਇਸ ਨੂੰ ਮਿਠਾਸ ਨਾਲ ਭਰਿਆ। ਗੁਰੂ ਕਾਲ ਵਿੱਚ ਇਹ ਭਾਸ਼ਾ ਸੰਵਾਰੀ ਅਤੇ ਸਜਾਈ ਗਈ। ਸੂਫ਼ੀਆਂ ਅਤੇ ਕਿੱਸੇਕਾਰਾਂ ਨੇ ਇਸ ਦੀ ਮਹਿਮਾ ਨੂੰ ਦੂਰ-ਦੂਰ ਤੱਕ ਫੈਲਾਇਆ। ਪੰਜਾਬ ਵਿੱਚ ਸਮੇਂ-ਸਮੇਂ ਤੇ ਹਮਲਾਵਰ ਜਿਵੇਂ ਬਾਬਰ, ਨਾਦਰ ਸ਼ਾਹ ਅਤੇ ਅਬਦਾਲੀ ਆਏ, ਪਰ ਪੰਜਾਬੀ ਭਾਸ਼ਾ ਦਾ ਵਿਕਾਸ ਜਾਰੀ ਰਿਹਾ। ਸਭ ਤੋਂ ਵੱਡੀ ਠੇਸ ਉਦੋਂ ਲੱਗੀ, ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕੀਤਾ। ਉਨ੍ਹਾਂ ਨੇ ਆਪਣੀ ਭਾਸ਼ਾ ਦਾ ਪ੍ਰਚਾਰ ਕਰਕੇ ਅਧੀਨਗੀ ਅਤੇ ਗੁਲਾਮੀ ਦੀ ਮਾਨਸਿਕਤਾ ਪੈਦਾ ਕੀਤੀ। ਪੰਜਾਬੀਆਂ ਨੇ ਅੰਗਰੇਜ਼ੀ ਦੀ ਪ੍ਰਮੁੱਖਤਾ ਸਵੀਕਾਰ ਕਰ ਲਈ। 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਗਿਆ। ਗੁਲਾਮੀ ਦੀ ਮਾਨਸਿਕਤਾ ਨੇ ਇਸ ਨੂੰ ਪਛੜਨ ਲਈ ਮਜਬੂਰ ਕੀਤਾ। ਮੀਡੀਆ ਦੇ ਸਹਾਰੇ ਪੰਜਾਬੀ ਭਾਸ਼ਾ ਦੀ ਪਹੁੰਚ ਵਧੀ, ਪਰ ਖਪਤਕਾਰੀ ਸਭਿਆਚਾਰ ਨੇ ਪੰਜਾਬੀ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ। ਵਿਸ਼ਵੀਕਰਨ ਦੇ ਪ੍ਰਭਾਵ ਵਿੱਚ ਮੀਡੀਆ ਨੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਖੋਰਿਆ ਅਤੇ ਦੇਸੀ ਸਭਿਆਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਅੰਗਰੇਜ਼ੀ ਨੂੰ ਮੁਕਾਬਲੇ ਦੀ ਭਾਸ਼ਾ ਦੱਸ ਕੇ ਪੰਜਾਬੀ ਨੂੰ ਹੀਣਾ ਦਰਸਾਇਆ ਜਾ ਰਿਹਾ ਹੈ। ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਅੰਗਰੇਜ਼ੀ ਦੀ ਅਹਿਮੀਅਤ ਨੂੰ ਜ਼ੋਰ ਦਿੱਤਾ ਜਾਂਦਾ ਹੈ, ਪਰ ਸਾਡੇ ਵਿੱਦਿਅਕ ਢਾਂਚੇ ਦੀਆਂ ਜੜ੍ਹਾਂ ਸਾਡੀ ਮਾਤ-ਭਾਸ਼ਾ ਅਤੇ ਸੱਭਿਆਚਾਰਕ ਜ਼ਮੀਨ ਵਿੱਚ ਨਹੀਂ ਹਨ। ਇਸ ਕਰਕੇ ਅਸੀਂ ਆਪਣੀ ਸੋਚ ਅਤੇ ਅਨੁਭਵ ਦੀ ਮੌਲਿਕਤਾ ਗੁਆ ਰਹੇ ਹਾਂ। ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਸਾਨੂੰ ਇਸ ਦੀ ਵਰਤੋਂ, ਸਿੱਖਿਆ ਅਤੇ ਸਾਹਿਤ ਵਿੱਚ ਵਾਧਾ ਕਰਨ ਦੀ ਲੋੜ ਹੈ।

Browse all typing paragraphs →
01

Practice without noise

A clean workspace keeps the text, caret and feedback in one visual flow during every WPM test.

02

Shape every session

Switch between timed typing speed tests, word goals and curated passages. Add punctuation or numbers when ready.

03

Learn from the finish

Review speed, accuracy, consistency and your pace across the full test so the next session has a clear focus.