typing practicetypingstest.com

A calmer way to type faster

Punjabi PSSSB Practice 10

0 tests this session
typingstest.com
30seconds
0 wpm 100% acc 0 errors
tab + enter restart esc reset
left hand A Q Z S W X D E C F G R T V B space
next keyA
shiftenter
right hand H J Y U N M K I , L O . P ; / space
Medium practice

About this typing paragraph

ਪੰਜਾਬ, ਪੰਜਾਂ ਪਾਣੀਆਂ ਦੀ ਧਰਤੀ, ਇਸੇ ਨਾਮ ਨਾਲ ਜਾਣਿਆ ਜਾਂਦਾ ਹੈ। ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਾਂਝੀ ਹੱਦ 'ਤੇ ਵਸਦਾ ਇਹ ਇਲਾਕਾ ਦੋਵਾਂ ਦੇਸ਼ਾਂ ਵਿੱਚ ਵੰਡਿਆ ਹੋਇਆ ਹੈ। ਇੱਥੇ ਸਿੱਖ, ਹਿੰਦੂ ਅਤੇ ਮੁਸਲਮਾਨ ਮੁੱਖ ਤੌਰ 'ਤੇ ਰਹਿੰਦੇ ਹਨ, ਨਾਲ ਹੀ ਜੈਨ, ਬੋਧੀ ਅਤੇ ਈਸਾਈ ਵੀ ਵਸਦੇ ਹਨ। ਪੰਜਾਬ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਵਿਸਤ੍ਰਿਤ ਹੈ, ਜਿਸ ਨੂੰ ਇੱਕ ਲੇਖ ਵਿੱਚ ਸਮੇਟਣਾ ਮੁਸ਼ਕਲ ਹੈ। ਅਸੀਂ ਸਿਰਫ਼ ਇਸ ਦੀ ਸੰਖੇਪ ਜਾਣ-ਪਛਾਣ ਦੇ ਰਹੇ ਹਾਂ। ਪੰਜਾਬ ਦੀਆਂ ਰੁੱਤਾਂ ਨੇ ਇੱਥੋਂ ਦੇ ਵਸਨੀਕਾਂ ਦਾ ਸੁਭਾਅ ਘੜਿਆ ਹੈ। ਕੜਕਦੀ ਧੁੱਪ ਅਤੇ ਵਗਦੀਆਂ ਲੂਆਂ ਨੇ ਕਣਕ ਦੀ ਵਾਢੀ ਕਰਦੇ ਪੰਜਾਬੀਆਂ ਨੂੰ ਅਣਖੀਲਾ ਅਤੇ ਗਰਮਖੂਨੀ ਬਣਾਇਆ, ਜਦਕਿ ਪੋਹ-ਮਾਘ ਦੇ ਕੱਕਰ-ਪਾਲੇ ਨੇ ਖੇਤਾਂ ਨੂੰ ਪਾਣੀ ਲਾਉਂਦੇ ਕਿਸਾਨਾਂ ਨੂੰ ਪਹਾੜ ਜਿਹਾ ਜੇਰਾ ਅਤੇ ਸਖ਼ਤਜਾਨ ਦਿੱਤਾ। ਬਸੰਤ ਵਿੱਚ ਸਰੋਂ ਦੇ ਖਿੜੇ ਫੁੱਲ ਜਵਾਨੀਆਂ ਦੇ ਚਿਹਰਿਆਂ 'ਤੇ ਹੁਸਨ ਦਾ ਰੂਹਾਨੀ ਖੇੜਾ ਪੈਦਾ ਕਰਦੇ ਹਨ। ਭਾਦਰੋਂ ਦੀਆਂ ਘਟਾਵਾਂ ਅਤੇ ਗਰਮੀ ਦਾ ਉਤਰਾਅ-ਚੜ੍ਹਾਅ ਜ਼ਿੰਦਗੀ ਦੀਆਂ ਤਲਖ ਸਚਾਈਆਂ ਨਾਲ ਜੂਝਣ ਦਾ ਜਜ਼ਬਾ ਸਿਖਾਉਂਦੇ ਹਨ। ਸੌਣ ਦੀਆਂ ਮੀਂਹ-ਘਟਾਵਾਂ ਵਿੱਚ ਅਥਰੀ ਜਵਾਨੀ ਨੱਚ ਉੱਠਦੀ ਹੈ, ਅਤੇ ਪੰਜਾਬੀਆਂ ਦਾ ਸਿੱਧਾ-ਸਾਦਾ ਅਸ਼ਕੀ ਸੁਭਾਅ ਦੁਨੀਆਂ ਦੀਆਂ ਮਸ਼ਹੂਰ ਪ੍ਰੇਮ-ਕਹਾਣੀਆਂ ਨੂੰ ਮਾਤ ਦਿੰਦਾ ਹੈ। ਪੱਤਝੜ ਵਿੱਚ ਰੁੱਖ ਰੁੰਡ-ਮੁਰੰਡ ਹੁੰਦੇ ਹਨ, ਪਰ ਵਧਦੀਆਂ ਕਣਕਾਂ ਨਾਲ ਮਿਲ ਕੇ ਇਹ ਰੁੱਤ ਪੰਜਾਬੀਆਂ ਨੂੰ ਹਰ ਮੁਸੀਬਤ ਵਿੱਚੋਂ ਜੇਤੂ ਨਿਕਲਣ ਦੀ ਤਾਕਤ ਦਿੰਦੀ ਹੈ। ਪੰਜਾਬ ਦੀ ਧਰਤੀ ਜਿਹੋ ਜਿਹੀ ਹੈ, ਉਹੋ ਜਿਹਾ ਇੱਥੋਂ ਦਾ ਖਾਣ-ਪੀਣ ਵੀ ਹੈ। ਪੰਜਾਬੀਆਂ ਨੂੰ ਮਾਣ ਹੈ ਕਿ ਇੱਥੋਂ ਵਰਗਾ ਕੁਦਰਤੀ ਅਤੇ ਵੰਨ-ਸੁਵੰਨਾ ਭੋਜਨ ਕਿਤੇ ਨਹੀਂ ਮਿਲਦਾ। ਦੁੱਧ, ਦਹੀਂ, ਲੱਸੀ ਅਤੇ ਮੱਖਣ ਦੀ ਤਾਂ ਧੁੰਮ ਹੈ, ਪਰ ਪੰਜਾਬੀ ਚਾਹ ਦੀ ਮਿਸਾਲ ਵੀ ਦੁਨੀਆਂ ਵਿੱਚ ਨਹੀਂ। ਮੱਕੀ, ਬਾਜਰੇ, ਵੇਸਣ ਅਤੇ ਕਣਕ ਦੀਆਂ ਰੋਟੀਆਂ, ਸਰੋਂ ਅਤੇ ਪਾਲਕ ਦਾ ਸਾਗ, ਕਾਲੇ ਛੋਲੇ, ਕਾਬਲੀ ਛੋਲੇ, ਮੋਠ, ਅਰਹਰ, ਮੁੰਗੀ, ਮਸਰੀ, ਰਾਜਮਾਹ ਅਤੇ ਮਾਹ ਦੀਆਂ ਦਾਲਾਂ ਇਸ ਧਰਤੀ ਦੀ ਪੈਦਾਇਸ਼ ਹਨ। ਪੰਜਾਬੀਆਂ ਦੀ ਭੋਜਨ ਬਣਾਉਣ ਦੀ ਕਲਾ ਵੀ ਅਨੋਖੀ ਹੈ। ਆਰਥਿਕ ਪੱਖੋਂ ਪੰਜਾਬ ਮੁੱਢੋਂ ਖੁਸ਼ਹਾਲ ਰਿਹਾ ਹੈ, ਪਰ ਹਮਲਾਵਰਾਂ ਦਾ ਸ਼ਿਕਾਰ ਵੀ ਬਣਦਾ ਰਿਹਾ ਹੈ। ਇਸ ਦੀ ਖੁਸ਼ਹਾਲੀ ਹਮੇਸ਼ਾ ਨਿਸ਼ਾਨਾ ਬਣੀ, ਪਰ ਪੰਜਾਬੀਆਂ ਨੇ ਹਰ ਮੁਸੀਬਤ ਵਿੱਚੋਂ ਉੱਭਰ ਕੇ ਮੁੜ ਪੈਰਾਂ 'ਤੇ ਖੜ੍ਹੇ ਹੋਣ ਦੀ ਜਿੱਦ ਦਿਖਾਈ। ਇਸ ਜਿੱਦ ਨਾਲ ਅੱਜ ਪੰਜਾਬੀ ਦੁਨੀਆਂ ਦੇ ਹਰ ਦੇਸ਼ ਵਿੱਚ, ਹਰ ਹਾਲਾਤ ਵਿੱਚ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਪੰਜਾਬ ਦਾ ਮੌਜੂਦਾ ਰੂਪ ਦੇਖ ਕੇ ਦਿਲ ਨੂੰ ਦੁੱਖ ਵੀ ਹੁੰਦਾ ਹੈ। ਬੇਸ਼ੱਕ ਪੰਥ ਖਾਲਸਾ ਚੜ੍ਹਦੀ ਕਲਾ ਵਿੱਚ ਹੈ, ਪਰ ਖਾਲਸਾ ਰਾਜ ਦਾ ਨਾਮੋ-ਨਿਸ਼ਾਨ ਨਹੀਂ ਰਿਹਾ। ਪਹਿਲਾਂ ਯਮੁਨਾ ਤੋਂ ਕਾਬੁਲ ਅਤੇ ਰਾਜਸਥਾਨ ਤੋਂ ਲਦਾਖ ਤੱਕ ਫੈਲਿਆ ਪੰਜਾਬ ਅੱਜ ਛੋਟਾ ਜਿਹਾ ਹੋ ਗਿਆ ਹੈ। ਫਿਰ ਵੀ, ਰੱਬੀ ਬਖਸ਼ਿਸ਼ ਅਤੇ ਪੰਜਾਬੀਆਂ ਦੇ ਜੇਰੇ ਸਦਕਾ, ਕਈ ਘੱਲੂਘਾਰਿਆਂ ਅਤੇ ਕਤਲੇਆਮਾਂ ਵਿੱਚੋਂ ਨਿਕਲ ਕੇ ਪੰਜਾਬ ਅੱਜ ਵੀ ਦੁਨੀਆਂ ਸਾਹਮਣੇ ਬੜ੍ਹਕ ਮਾਰਨ ਦੀ ਹਿੰਮਤ ਰੱਖਦਾ ਹੈ।

Browse all typing paragraphs →
01

Practice without noise

A clean workspace keeps the text, caret and feedback in one visual flow during every WPM test.

02

Shape every session

Switch between timed typing speed tests, word goals and curated passages. Add punctuation or numbers when ready.

03

Learn from the finish

Review speed, accuracy, consistency and your pace across the full test so the next session has a clear focus.