Practice without noise
A clean workspace keeps the text, caret and feedback in one visual flow during every WPM test.
A calmer way to type faster
ਖੇਡਾਂ ਦਾ ਮਨੁੱਖ ਦੇ ਜੀਵਨ ਨਾਲ 'ਡੂੰਘਾ ਸੰਬੰਧ' ਹੈ। ਹਰ ਉਮਰ, ਵਰਗ ਅਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਮਨੁੱਖੀ ਖੇਡ ਪ੍ਰਵਿਰਤੀ ਦਾ ਬੋਧ ਨੰਨ੍ਹੇ ਬੱਚੇ ਦੀਆਂ ਹਰਕਤਾਂ-ਹੱਥ-ਪੈਰ ਹਿਲਾਉਣ ਅਤੇ ਅੰਗੂਠੇ ਪਕੜਨ ਵਰਗੀਆਂ ਸਰੀਰਕ ਕਿਰਿਆਵਾਂ-ਤੋਂ ਸ਼ੁਰੂ ਹੁੰਦਾ ਹੈ, ਜੋ ਬਾਲਗ ਖੇਡਾਂ ਦਾ 'ਬੀਜ ਰੂਪ' ਹੁੰਦੀਆਂ ਹਨ। ਪੰਜ-ਛੇ ਸਾਲ ਦੇ ਬੱਚੇ ਸੁਚੇਤ ਪੱਧਰ 'ਤੇ ਖੇਡਦੇ ਹਨ। ਉਨ੍ਹਾਂ ਲਈ ਖੇਡ ਅਤਿ ਪਿਆਰੀ ਹੁੰਦੀ ਹੈ। ਇਹ ਧਾਰਨਾ ਬਣ ਚੁੱਕੀ ਹੈ ਕਿ ਖੇਡ ਵਿੱਚ ਮਸਤ ਬੱਚਿਆਂ ਨੂੰ ਖਾਣ-ਪੀਣ, ਮਾਂ-ਪਿਉ ਅਤੇ ਸਭ ਕੁਝ ਵਿਸਰ ਜਾਂਦਾ ਹੈ। ਮੁੰਡਿਆਂ-ਕੁੜੀਆਂ ਦਾ ਬਾਲਪਣ ਖੇਡਾਂ ਵਿੱਚ ਬੀਤਦਾ ਹੈ। ਜੁਆਨੀ ਦੀ ਉਮਰ ਵਿੱਚ ਖੇਡਾਂ ਲਈ ਵਿਸ਼ੇਸ਼ ਉਮੰਗ ਹੁੰਦੀ ਹੈ। ਜੁਆਨ ਕੁੜੀਆਂ ਲਈ ਖੇਡਾਂ ਸਰੀਰਕ ਅਭਿਆਸ ਦੇ ਨਾਲ-ਨਾਲ ਮਨੋਭਾਵ ਪ੍ਰਗਟ ਕਰਨ ਦਾ ਵੀ ਢੁਕਵਾਂ ਜ਼ਰੀਆ ਹੁੰਦੀਆਂ ਹਨ। ਜੁਆਨ ਗੱਭਰੂ ਸਰੀਰਕ ਬਲ ਵਧਾਉਣ ਅਤੇ ਸੁਡੌਲਤਾ ਬਣਾਈ ਰੱਖਣ ਲਈ ਬਾਹਰੀ ਖੇਡਾਂ, ਜਿਵੇਂ ਕਬੱਡੀ, ਹਾਕੀ ਜਾਂ ਫੁੱਟਬਾਲ, ਖੇਡਦੇ ਹਨ। ਬਿਰਧ ਅਵਸਥਾ ਦੇ ਮਰਦ ਵੀ ਵਿਹਲੇ ਸਮੇਂ ਵਿੱਚ ਢੁਕਵੀਆਂ ਖੇਡਾਂ, ਜਿਵੇਂ ਸ਼ਤਰੰਜ ਜਾਂ ਕੈਰਮ, ਖੇਡ ਕੇ ਮਨੋਰੰਜਨ ਕਰਦੇ ਹਨ। ਖੇਡਾਂ ਦੀ ਰੁਚੀ ਅਤੇ ਸਿੱਟਿਆਂ ਤੋਂ ਸਪੱਸ਼ਟ ਹੈ ਕਿ ਖੇਡਾਂ ਮਨੁੱਖ ਵਿੱਚਲੀ ਵਾਧੂ ਸ਼ਕਤੀ ਨੂੰ ਨਿਕਾਸ ਦੇਣ, ਸਰੀਰਕ ਕਮੀਆਂ ਨੂੰ ਪੂਰਾ ਕਰਨ ਅਤੇ ਮਾਨਸਿਕ-ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਸਾਧਨ ਹਨ। ਮਨੁੱਖ ਤੋਂ ਇਲਾਵਾ, ਵੱਖ-ਵੱਖ ਜੀਵ-ਜੰਤੂ ਵੀ ਖੇਡਾਂ ਖੇਡਦੇ ਵੇਖੇ ਜਾਂਦੇ ਹਨ। ਪ੍ਰਤੱਖ ਹੈ ਕਿ ਖੇਡ ਪ੍ਰਵਿਰਤੀ ਹਰ ਜੀਵ ਦੀ 'ਸਹਿਜ ਪ੍ਰਵਿਰਤੀ' ਹੈ ਅਤੇ ਖੇਡਾਂ ਜੀਵਨ ਦਾ ਅਤਿ ਲਾਜ਼ਮੀ ਅੰਗ ਹਨ। ਲੋਕ ਖੇਡਾਂ ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਅਤੇ ਸਹਿਜ ਰੂਪ ਵਿੱਚ ਵਿਕਸਦੀਆਂ ਰਹਿੰਦੀਆਂ ਹਨ। ਹਰ ਜਾਤੀ ਦੀਆਂ ਖੇਡਾਂ ਵਿੱਚ ਲੋਕ ਖੇਡਾਂ ਦਾ ਵੱਡਾ ਹਿੱਸਾ ਹੁੰਦਾ ਹੈ। ਲੋਕ ਖੇਡਾਂ ਵਿੱਚ ਸਥਾਨਕ ਪੱਧਰ 'ਤੇ ਸੌਖੀ ਸਮੱਗਰੀ, ਜਿਵੇਂ ਇੱਟਾਂ ਦੇ ਰੋੜੇ, ਗੀਟੇ, ਗੀਟੀਆਂ, ਠੀਕਰੇ, ਟਾਹਣੀਆਂ, ਕੌਡੀਆਂ, ਲੱਕੜ, ਕੋਲਾ, ਡੰਡਾ, ਗੁੱਲੀ, ਖੂੰਡੀਆਂ, ਪੁਰਾਣੇ ਕੱਪੜਿਆਂ ਦੀਆਂ ਲੀਰਾਂ ਦਾ ਖਿੱਦੋ ਅਤੇ ਸਣ ਦੀਆਂ ਰੱਸੀਆਂ ਵਰਤੀਆਂ ਜਾਂਦੀਆਂ ਹਨ। ਵਧੇਰੇ ਖੇਡਾਂ ਵਿੱਚ ਸਰੀਰਕ ਹਰਕਤਾਂ, ਭੱਜ-ਦੌੜ, ਉੱਛਲ-ਕੁੱਦ ਅਤੇ ਦਾਅ-ਪੇਚ ਸ਼ਾਮਲ ਹੁੰਦੇ ਹਨ। ਲੋਕ ਖੇਡਾਂ ਨੂੰ ਕਿਸੇ ਨਿਸ਼ਚਿਤ ਸਮੇਂ ਜਾਂ ਸਥਾਨ ਦੀ ਮੁਥਾਜੀ ਨਹੀਂ ਹੁੰਦੀ। ਸਵੇਰੇ, ਦੁਪਹਿਰੇ, ਸ਼ਾਮ, ਤ੍ਰਿਕਾਲ ਸਮੇਂ ਜਾਂ ਚਾਨਣੀਆਂ ਰਾਤਾਂ ਵਿੱਚ, ਜਦੋਂ ਵੀ ਵਿਹਲ ਮਿਲੇ, ਮੁੰਡੇ-ਕੁੜੀਆਂ ਰਲ ਕੇ ਖੇਡ ਸ਼ੁਰੂ ਕਰ ਦਿੰਦੇ ਹਨ। ਪਿੰਡਾਂ ਵਿੱਚ ਘਰਾਂ ਦੇ ਕੱਚੇ ਵਿਹੜੇ, ਲੰਮੀਆਂ ਗਲੀਆਂ, ਹਵੇਲੀਆਂ, ਚੁਰਾਹੇ, ਬਾਹਰਵਾਰ ਥਾਵਾਂ ਅਤੇ ਖੁੱਲ੍ਹੇ ਖੇਤ ਖੇਡ ਦੇ ਮੈਦਾਨ ਹੁੰਦੇ ਹਨ। ਲੋਕ ਖੇਡਾਂ ਅਟੇ-ਸਟੇ ਨਹੀਂ ਖੇਡੀਆਂ ਜਾਂਦੀਆਂ; ਇਨ੍ਹਾਂ ਵਿੱਚ ਵੀ ਨਿਸ਼ਚਿਤ ਨਿਯਮਾਂ ਦੀ ਪਾਲਣਾ ਹੁੰਦੀ ਹੈ। ਜ਼ਮੀਨ 'ਤੇ ਵਾਹੇ ਗਏ ਆਕਾਰ, ਜਿਵੇਂ ਕੁੜੀਆਂ ਦੀ ਪੰਜਾਬੀ ਖੇਡ 'ਅੱਡੀ-ਟੱਪਾ', 'ਸਮੁੰਦਰ ਪਟੜਾ', ਮੁੰਡਿਆਂ ਦੀ 'ਬਿੱਲ-ਬੱਚਿਆਂ ਦੀ ਮਾਂ' ਜਾਂ 'ਸਹਿਆ-ਕੁੱਤਾ' ਵਰਗੀਆਂ ਖੇਡਾਂ ਵਿੱਚ ਖਾਨਿਆਂ ਦੇ ਅੰਦਰ-ਅੰਦਰ ਹੀ ਰਹਿਣਾ ਪੈਂਦਾ ਹੈ। ਲੋਕ ਖੇਡਾਂ ਲਈ ਰਸਮੀ ਸਿਖਲਾਈ ਦੀ ਲੋੜ ਨਹੀਂ; ਇਨ੍ਹਾਂ ਦੀ ਵਿਧੀ ਦਾ ਪਰਿਚੈ ਜਾਤੀ ਦੇ ਲੋਕਾਂ ਨੂੰ ਅਚੇਤ ਰੂਪ ਵਿੱਚ ਖੇਡ ਵਿਰਸੇ ਰਾਹੀਂ ਮਿਲ ਜਾਂਦਾ ਹੈ।
Browse all typing paragraphs →A clean workspace keeps the text, caret and feedback in one visual flow during every WPM test.
Switch between timed typing speed tests, word goals and curated passages. Add punctuation or numbers when ready.
Review speed, accuracy, consistency and your pace across the full test so the next session has a clear focus.