Practice without noise
A clean workspace keeps the text, caret and feedback in one visual flow during every WPM test.
A calmer way to type faster
ਅੰਤਰਰਾਸ਼ਟਰੀ ਪੱਧਰ 'ਤੇ ਅੱਜ ਸਭ ਤੋਂ ਵੱਡਾ ਸਵਾਲ 'ਦੁਨੀਆਂ ਦਾ ਅਮਨ' ਹੈ। ਇਸ ਵਿੱਚ ਉਹ ਮਹਾਨ ਸਮੱਸਿਆਵਾਂ ਸ਼ਾਮਲ ਹਨ, ਜਿਨ੍ਹਾਂ ਨੇ ਸਾਨੂੰ ਘੇਰਿਆ ਹੋਇਆ ਹੈ। ਇਹ ਸਮੱਸਿਆਵਾਂ ਕਿਵੇਂ ਹੱਲ ਹੋਣ, ਇਹ ਦੱਸਣਾ ਮੇਰਾ ਕੰਮ ਨਹੀਂ। ਪਰ, ਮੇਰਾ ਮੰਨਣਾ ਹੈ ਕਿ ਜਿਨ੍ਹਾਂ ਸਾਧਨਾਂ ਅਤੇ ਢੰਗਾਂ ਨਾਲ ਅਸੀਂ ਇਹ ਝਗੜੇ ਨਿਪਟਾਉਣੇ ਹਨ, ਉਨ੍ਹਾਂ ਸਬੰਧੀ ਸਾਡੇ ਮਨ ਸਾਫ਼ ਅਤੇ ਨਿਰਪੱਖ ਹੋਣੇ ਚਾਹੀਦੇ। ਅਕਸਰ ਕਿਹਾ ਜਾਂਦਾ ਹੈ ਕਿ ਅੱਜ ਸਿਰਫ਼ ਦੋ ਰਾਹ ਹਨ: 'ਜੰਗ', ਜਿਸ ਵਿੱਚ ਸਮੁੱਚੀ ਤਬਾਹੀ ਸ਼ਾਮਲ ਹੈ, ਅਤੇ 'ਅਮਨ'। ਇਨ੍ਹਾਂ ਦੋਹਾਂ ਵਿੱਚੋਂ ਕਿਹੜਾ ਰਾਹ ਚੰਗਾ ਹੈ, ਇਹ ਸਪੱਸ਼ਟ ਹੈ। ਜੇ ਅਮਨ ਦਾ ਰਾਹ ਚੁਣਿਆ ਜਾਵੇ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਜਿਹਾ ਕੋਈ ਕੰਮ ਨਾ ਕੀਤਾ ਜਾਵੇ, ਜਿਸ ਨਾਲ ਦੁਨੀਆਂ ਵਿੱਚ ਖਿੱਚਾਤਾਣ ਵਧੇ। ਸਾਨੂੰ ਪੱਕਾ ਨਿਸ਼ਚਾ ਕਰਨਾ ਹੋਵੇਗਾ ਕਿ ਜੰਗ ਨੂੰ ਸਦਾ ਲਈ ਤਿਆਗ ਦੇਣਾ ਹੈ, ਕਿਉਂਕਿ ਜੰਗ ਵਿੱਚ ਜਿੱਤ ਜਾਂ ਜਿੱਤ ਦੇ ਫਲ ਦਾ ਕੋਈ ਭਰੋਸਾ ਨਹੀਂ। ਜੰਗ ਦੇ ਕੰਢੇ 'ਤੇ ਬੈਠੇ ਰਹਿਣਾ ਸਿਆਣਪ ਦੀ ਘਾਟ ਹੈ। ਜੇ ਅਸੀਂ ਇੱਕ-ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਈਏ, ਤਾਂ ਵੀ ਸਾਨੂੰ ਤਲਖ਼ ਨੁਕਤਾਚੀਨੀ ਅਤੇ ਦੂਜੇ ਦੀ ਨਿੰਦਾ ਤੋਂ ਬਚਣਾ ਚਾਹੀਦਾ। ਸਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਅੱਧੀ ਦੁਨੀਆਂ ਨੂੰ 'ਬੁਰੀ' ਜਾਂ ਬੁਰਾਈ ਦੇ ਅਸਰ ਹੇਠ ਮੰਨਣਾ ਮੂਰਖਤਾ ਹੈ। ਪੂੰਜੀਵਾਦੀ ਅਤੇ ਸਮਾਜਵਾਦੀ ਦੁਨੀਆਂ 'ਤੇ ਨੁਕਤਾਚੀਨੀ ਕਰਨੀ ਸੌਖੀ ਹੈ, ਪਰ ਦੋਹਾਂ ਵਿੱਚ ਜੇ ਕੁਝ ਕਮੀਆਂ ਹਨ, ਤਾਂ ਗੁਣ ਵੀ ਹਨ। ਦੋਵੇਂ, ਆਪਣੀਆਂ ਅੰਦਰੂਨੀ ਵਿਰੋਧਤਾਵਾਂ ਦੇ ਬਾਵਜੂਦ, ਇੱਕੋ ਦਿਸ਼ਾ ਵੱਲ ਵਧ ਰਹੇ ਹਨ, ਅਤੇ ਦੋਹਾਂ 'ਤੇ ਸਾਇੰਸ ਅਤੇ ਤਕਨੀਕ ਦੇ ਵਿਕਾਸ ਦਾ ਪ੍ਰਭਾਵ ਹੈ। ਸਾਡੇ ਲਈ ਇੱਕੋ ਰਾਹ ਖੁੱਲ੍ਹਾ ਹੈ-ਦੁਨੀਆਂ ਨੂੰ ਉਸ ਦੇ ਆਪਣੇ ਰੂਪ ਵਿੱਚ ਸਵੀਕਾਰ ਕਰੀਏ ਅਤੇ ਇੱਕ-ਦੂਜੇ ਲਈ ਸਹਿਣਸ਼ੀਲਤਾ ਪੈਦਾ ਕਰੀਏ। ਪੁਰਾਣੇ ਧਾਰਮਿਕ ਝਗੜੇ ਖੂਨੀ ਲੜਾਈਆਂ ਤੋਂ ਬਾਅਦ ਮਿੱਟ ਗਏ, ਅਤੇ ਨਵੀਂ ਸਹਿਣਸ਼ੀਲਤਾ ਨੇ ਜਨਮ ਲਿਆ। ਕੋਈ ਕਾਰਨ ਨਹੀਂ ਕਿ ਆਰਥਿਕ ਅਤੇ ਸਮਾਜਿਕ ਸਿਧਾਂਤਾਂ ਵਿੱਚ ਸਹਿਣਸ਼ੀਲਤਾ ਪੈਦਾ ਨਾ ਹੋਵੇ। ਜੀਵਨ ਦੀਆਂ ਹਕੀਕਤਾਂ ਨੇ ਦੋਹਾਂ ਦਾ ਫ਼ੈਸਲਾ ਕਰਨਾ ਅਤੇ ਪ੍ਰਭਾਵਿਤ ਕਰਨਾ ਹੈ। ਹਰ ਦੇਸ਼ ਨੂੰ ਖੁੱਲ੍ਹੇ ਮਨ ਨਾਲ ਹੋਰਨਾਂ ਤੋਂ ਸਿੱਖਣਾ ਚਾਹੀਦਾ ਅਤੇ ਆਪਣੇ ਢੰਗ ਨਾਲ ਤਰੱਕੀ ਕਰਨੀ ਚਾਹੀਦੀ, ਨਾ ਕਿ ਦੂਜੇ ਮੁਲਕਾਂ ਨੂੰ ਆਪਣੇ ਤਰੀਕੇ ਮੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਸ ਤਰ੍ਹਾਂ, ਹਰ ਵਿਚਾਰਧਾਰਾ ਦੂਜੀ 'ਤੇ ਪ੍ਰਭਾਵ ਪਾਵੇਗੀ ਅਤੇ ਦੂਜੀ ਦਾ ਪ੍ਰਭਾਵ ਸਵੀਕਾਰ ਕਰੇਗੀ। ਰਾਸ਼ਟਰਵਾਦ ਇੱਕ ਸਿਹਤਮੰਦ ਜਜ਼ਬਾ ਹੈ, ਪਰ ਜਦੋਂ ਇਸ ਨੂੰ ਦਬਾਇਆ ਜਾਂਦਾ ਹੈ, ਤਾਂ ਇਸ ਦਾ ਜ਼ੋਰਦਾਰ ਪ੍ਰਤੀਕਰਮ ਹੁੰਦਾ ਹੈ। ਜੇ ਰਾਸ਼ਟਰਵਾਦ ਨੂੰ ਬਹੁਤ ਤਾਕਤ ਮਿਲ ਜਾਵੇ, ਤਾਂ ਇਹ ਹਮਲਾਵਰ ਅਤੇ 'ਕਟੜ' ਰੂਪ ਧਾਰ ਸਕਦਾ ਹੈ। ਅੱਜ ਦਾ ਰਾਸ਼ਟਰਵਾਦ ਬਦੇਸ਼ੀ ਸਾਮਰਾਜਵਾਦ ਅਤੇ ਨਸਲਵਾਦ ਦਾ ਪ੍ਰਤੀਕਰਮ ਰਿਹਾ ਹੈ। ਕਈ ਦੇਸ਼ਾਂ ਵਿੱਚ ਨਸਲਵਾਦ ਅਜੇ ਵੀ ਵੱਖ-ਵੱਖ ਪੱਧਰਾਂ 'ਤੇ ਮੌਜੂਦ ਹੈ, ਪਰ ਆਮ ਤੌਰ 'ਤੇ ਇਸ ਦੀ ਨਿੰਦਾ ਹੀ ਹੁੰਦੀ ਹੈ। ਸਿਰਫ਼ ਦੱਖਣੀ ਅਫ਼ਰੀਕਾ ਦੀ ਯੂਨੀਅਨ ਵਿੱਚ ਇਸ ਨੂੰ ਰਾਜ ਦੇ ਫ਼ਲਸਫ਼ੇ ਵਜੋਂ ਸਵੀਕਾਰਿਆ ਗਿਆ ਸੀ, ਜੋ ਸਪੱਸ਼ਟ ਤੌਰ 'ਤੇ ਝਗੜੇ ਅਤੇ ਗੁਲਾਮੀ ਦਾ ਭਿਆਨਕ ਸਾਧਨ ਹੈ। ਨਸਲਵਾਦ ਗੁੱਸੇ ਅਤੇ ਜ਼ਬਰਦਸਤ ਪ੍ਰਤੀਕਰਮ ਦਾ ਕਾਰਨ ਬਣਦਾ ਹੈ। ਇਸ ਨੂੰ ਤਸ਼ੱਦਦ ਨਾਲ ਨਿਪਟਾਉਣਾ ਨਿਰਾਸ਼ਾ ਅਤੇ ਤਬਾਹੀ ਦਾ ਸਬੱਬ ਬਣੇਗਾ। ਸੰਭਵ ਹੈ ਕਿ ਨਸਲਵਾਦ ਵਿਰੁੱਧ ਦੁਨੀਆਂ ਦੀ ਰਾਏ ਇੰਨੀ ਜ਼ੋਰਦਾਰ ਹੋ ਜਾਵੇ ਕਿ ਕੋਈ ਦੇਸ਼ ਜਾਂ ਸਮਾਜ ਇਸ ਦੀ ਹਮਾਇਤ ਜਾਂ ਅਮਲ ਨਾ ਕਰੇ।
Browse all typing paragraphs →A clean workspace keeps the text, caret and feedback in one visual flow during every WPM test.
Switch between timed typing speed tests, word goals and curated passages. Add punctuation or numbers when ready.
Review speed, accuracy, consistency and your pace across the full test so the next session has a clear focus.