typing practicetypingstest.com

A calmer way to type faster

Punjabi PSSSB Practice 6

0 tests this session
typingstest.com
30seconds
0 wpm 100% acc 0 errors
tab + enter restart esc reset
left hand A Q Z S W X D E C F G R T V B space
next keyA
shiftenter
right hand H J Y U N M K I , L O . P ; / space
Medium practice

About this typing paragraph

ਨੌਜਵਾਨ ਪੀੜ੍ਹੀ ਦੀ ਸਭ ਤੋਂ ਵੱਡੀ ਸਮੱਸਿਆ 'ਬੇਕਾਰੀ' ਹੈ, ਜੋ ਸਾਡੇ ਸਮਾਜਿਕ ਅਤੇ ਖਾਸ ਕਰਕੇ ਆਰਥਿਕ ਢਾਂਚੇ ਨਾਲ ਜੁੜੀ ਹੋਈ ਹੈ। ਸਾਡੇ ਆਰਥਿਕ ਪ੍ਰਬੰਧ ਦੀ ਮਜਬੂਰੀ ਹੈ ਕਿ ਬੇਕਾਰੀ ਇਸ ਦਾ ਅਟੁੱਟ ਹਿੱਸਾ ਬਣ ਗਈ ਹੈ। ਜੇ ਬੇਕਾਰੀ ਨੂੰ ਇਸ ਪ੍ਰਬੰਧ ਵਿੱਚੋਂ ਕੱਢ ਦਿੱਤਾ ਜਾਵੇ, ਤਾਂ ਇਹ ਪ੍ਰਬੰਧ ਖੁਦ ਹੀ ਢਹਿ-ਢੇਰੀ ਹੋ ਜਾਵੇਗਾ। ਸਰਮਾਏਦਾਰੀ ਆਰਥਿਕ ਪ੍ਰਬੰਧ, ਜੋ ਸਾਡੇ ਦੇਸ਼ ਨੇ ਅਪਣਾਇਆ ਹੈ, ਬੇਕਾਰਾਂ ਦੀ ਫੌਜ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ।ਇਸ ਨਿਜ਼ਾਮ ਨੂੰ ਕਿਸੇ ਵੀ ਸਮੇਂ ਨਵੇਂ ਕਾਮਿਆਂ ਦੀ ਲੋੜ ਪੈ ਸਕਦੀ ਹੈ, ਅਤੇ ਇਹ ਲੋੜ ਤਦ ਹੀ ਪੂਰੀ ਹੋ ਸਕਦੀ ਹੈ, ਜਦੋਂ ਮੰਡੀ ਵਿੱਚ ਵਿਹਲੇ ਲੋਕ ਵਾਧੂ ਗਿਣਤੀ ਵਿੱਚ ਮੌਜੂਦ ਹੋਣ। ਵਸੋਂ ਦੇ ਕੁਝ ਹਿੱਸੇ ਦਾ ਬੇਕਾਰ ਰਹਿਣਾ ਸਾਡੇ ਪ੍ਰਬੰਧ ਦੀ 'ਆਰਥਿਕ ਮਜਬੂਰੀ' ਹੈ। ਜੇ ਸਾਰਿਆਂ ਨੂੰ ਰੁਜ਼ਗਾਰ ਦੇ ਦਿੱਤਾ ਜਾਵੇ, ਤਾਂ "ਬੇਕਾਰੀ ਦੂਰ ਕਰਾਂਗੇ" ਦਾ ਨਾਅਰਾ ਵੀ ਬੇਕਾਰ ਹੋ ਜਾਵੇਗਾ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਬੇਕਾਰੀ ਕੋਈ ਵਿਅਕਤੀਗਤ ਸਮੱਸਿਆ ਨਹੀਂ, ਸਗੋਂ ਇਕ ਸਮਾਜਿਕ ਸਮੱਸਿਆ ਹੈ, ਅਤੇ ਇਸ ਦਾ ਹੱਲ ਵੀ ਸਮਾਜਿਕ ਪੱਧਰ 'ਤੇ ਹੀ ਸੰਭਵ ਹੈ। ਸਾਡੇ ਨਿਜ਼ਾਮ ਦੀ ਮਜਬੂਰੀ ਇਹ ਵੀ ਹੈ ਕਿ ਬੇਕਾਰੀ ਨੂੰ ਵਿਅਕਤੀਗਤ ਸਮੱਸਿਆ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਨਜ਼ਰੀਏ ਅਨੁਸਾਰ, ਬੇਕਾਰ ਹੋਣਾ ਜਾਂ ਨਾ ਹੋਣਾ ਵਿਅਕਤੀ ਦੇ ਆਪਣੇ ਵਸ ਵਿੱਚ ਹੈ। ਉਹ ਚਾਹੇ ਤਾਂ ਕੋਈ ਵੀ ਕੰਮ ਚੁੱਕ ਸਕਦਾ ਹੈ-ਮੁਰਗੀਖਾਨਾ ਖੋਲ ਸਕਦਾ ਹੈ, ਸੂਰ ਪਾਲ ਸਕਦਾ ਹੈ, ਜਾਂ ਕੋਈ ਹੋਰ ਕੰਮ ਕਰ ਸਕਦਾ ਹੈ। ਜੇ ਉਹ ਬੇਕਾਰ ਹੈ, ਤਾਂ ਇਸ ਲਈ ਕਿ ਉਹ ਕੰਮ ਕਰਨਾ ਨਹੀਂ ਚਾਹੁੰਦਾ। ਵੇਖਣ ਨੂੰ ਇਹ ਦਲੀਲ ਸਹੀ ਜਾਪਦੀ ਹੈ, ਪਰ ਥੋੜ੍ਹੇ ਧਿਆਨ ਨਾਲ ਵਿਸ਼ਲੇਸ਼ਣ ਕਰੀਏ, ਤਾਂ ਇਸ ਦੀਆਂ ਕਮਜ਼ੋਰੀਆਂ ਸਾਹਮਣੇ ਆ ਜਾਂਦੀਆਂ ਹਨ। ਪਹਿਲੀ ਗੱਲ, ਇਹ ਦਲੀਲ ਅਕਸਰ ਉਹੀ ਲੋਕ ਦਿੰਦੇ ਹਨ, ਜੋ ਆਪਣੇ ਕਾਰੋਬਾਰ ਵਿੱਚ ਸਫਲ ਹੋ ਚੁੱਕੇ ਹਨ। ਅਜਿਹੇ ਲੋਕ ਭੁੱਲ ਜਾਂਦੇ ਹਨ ਕਿ ਕਾਰੋਬਾਰ ਸ਼ੁਰੂ ਕਰਨਾ ਇੱਕ ਗੱਲ ਹੈ ਅਤੇ ਉਸ ਵਿੱਚ ਸਫਲ ਹੋਣਾ ਬਿਲਕੁਲ ਵੱਖਰੀ। ਕਾਰੋਬਾਰ ਵਿੱਚ ਸਫਲਤਾ ਵਿਅਕਤੀ ਦੇ ਪੂਰੇ ਵਸ ਵਿੱਚ ਨਹੀਂ ਹੁੰਦੀ। ਇੱਕ ਬੇਕਾਰ ਵਿਅਕਤੀ ਤੋਂ ਵਧ ਕੇ ਇਸ ਗੱਲ ਨੂੰ ਕੋਈ ਨਹੀਂ ਸਮਝ ਸਕਦਾ। ਸੰਵਿਧਾਨ ਸਾਨੂੰ ਕੋਈ ਵੀ ਕੰਮ ਚੁੱਕਣ ਦੀ ਆਜ਼ਾਦੀ ਦਿੰਦਾ ਹੈ, ਪਰ ਸਹੀ ਅਰਥਾਂ ਵਿੱਚ ਇਹ ਆਜ਼ਾਦੀ 'ਕੰਮ ਨਾ ਕਰਨ' ਦੀ ਹੈ, ਕੰਮ ਕਰਨ ਦੀ ਨਹੀਂ। ਤੁਸੀਂ ਜੇ ਕੰਮ ਨਾ ਕਰਨਾ ਚਾਹੋ, ਤਾਂ ਆਜ਼ਾਦ ਹੋ, ਪਰ ਜੇ ਕੰਮ ਕਰਨਾ ਚਾਹੋ, ਤਾਂ ਆਜ਼ਾਦ ਨਹੀਂ। ਬੇਕਾਰ ਰਹਿਣਾ ਸ਼ਾਇਦ ਵਿਅਕਤੀ ਦੇ ਵਸ ਵਿੱਚ ਹੋਵੇ, ਪਰ ਰੁਜ਼ਗਾਰ ਹਾਸਲ ਕਰਨਾ ਸਿਰਫ਼ ਉਸ ਦੇ ਵਸ ਵਿੱਚ ਨਹੀਂ। ਇਹ ਦਲੀਲ ਕਿ ਬੇਕਾਰ ਵਿਅਕਤੀ ਕੰਮ ਕਰਨਾ ਨਹੀਂ ਚਾਹੁੰਦਾ, ਇੱਕ ਬੇਕਾਰ ਆਦਮੀ ਨਾਲ ਸਭ ਤੋਂ ਵੱਡਾ ਮਜ਼ਾਕ ਹੈ। ਜੇ ਕਿਸੇ ਵਿਅਕਤੀ ਦਾ ਬਿਨਾਂ ਕੰਮ ਕੀਤੇ ਸਰਦਾ ਹੋਵੇ, ਤਾਂ ਉਸ ਨੂੰ ਬੇਕਾਰ ਨਹੀਂ ਕਿਹਾ ਜਾ ਸਕਦਾ। ਬੇਕਾਰ ਉਹ ਹੈ, ਜੋ ਰੁਜ਼ਗਾਰ ਦੀ ਭਾਲ ਵਿੱਚ ਹੋਵੇ, ਪਰ ਹਾਲਾਤ ਉਸ ਨੂੰ ਨਿਕੰਮਾ ਰਹਿਣ ਲਈ ਮਜਬੂਰ ਕਰਦੇ ਹਨ। ਬੇਕਾਰੀ ਦੇ ਹੱਲ ਲਈ ਸਰਕਾਰ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਿੱਖਿਆ ਪ੍ਰਣਾਲੀ ਨੂੰ ਹੁਨਰ-ਅਧਾਰਿਤ ਕਰਨ, ਨੌਜਵਾਨਾਂ ਨੂੰ ਵਪਾਰਕ ਅਤੇ ਤਕਨੀਕੀ ਸਿਖਲਾਈ ਦੇਣ, ਅਤੇ ਨਵੀਆਂ ਰੁਜ਼ਗਾਰ ਸੰਭਾਵਨਾਵਾਂ ਪੈਦਾ ਕਰਨ ਦੀ ਲੋੜ ਹੈ। ਸਰਕਾਰ ਨੂੰ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਉਤਸ਼ਾਹਿਤ ਕਰਨ, ਸਟਾਰਟਅੱਪਸ ਨੂੰ ਸਹਾਇਤਾ ਦੇਣ ਅਤੇ ਗਰੀਬ ਵਰਗਾਂ ਲਈ ਵਿਸ਼ੇਸ਼ ਰੁਜ਼ਗਾਰ ਯੋਜਨਾਵਾਂ ਲਿਆਉਣ ਦੀ ਜ਼ਰੂਰਤ ਹੈ। ਸਮਾਜਿਕ ਜਾਗਰੂਕਤਾ ਅਤੇ ਸਹਿਯੋਗ ਨਾਲ ਹੀ ਬੇਕਾਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਘਟਾਇਆ ਜਾ ਸਕਦਾ ਹੈ।

Browse all typing paragraphs →
01

Practice without noise

A clean workspace keeps the text, caret and feedback in one visual flow during every WPM test.

02

Shape every session

Switch between timed typing speed tests, word goals and curated passages. Add punctuation or numbers when ready.

03

Learn from the finish

Review speed, accuracy, consistency and your pace across the full test so the next session has a clear focus.